ਦੁਕਾਨਦਾਰ ਧਰਨਾ ਦਿੰਦੇ ਹੋਏ (ਤਸਵੀਰ - ਹਰਪ੍ਰੀਤ ਸਿੰਘ ) |
ਦੁਕਾਨਦਾਰ ਜਿਥੇ ਕਿ ਪਹਿਲਾ ਹੀ ਲਾਕ-ਡੌਨ ਕਰ ਕੇ ਮੰਦੀ ਦੇ ਮਾਰ ਝੱਲ ਰਹੇ ਹਨ ਓਥੇ ਸਰਕਾਰ ਨੇ ਇਸ ਟੀਮ ਫੀਸ ਵਿਚ ਵਾਧਾ ਕਰ ਕਰ ਕੇ ਦੁਕਾਨਦਾਰਾਂ ਤੇ ਦੋਹਰੀ ਮਾਰ ਮਾਰੀ ਹੈ। ਬਿਨਾ ਪਾਸਿੰਗ ਸਰਟੀਫਿਕੇਟ ਦੇ ਮਾਪ-ਤੋਲ ਯੰਤਰਾਂ ਦੀ ਵਰਤੋਂ ਕਰਨੀ ਗੈਰ-ਕਾਨੂੰਨੀ ਹੈ। ਸਬੰਧਿਤ ਵਿਭਾਗ ਵਲੋਂ ਸਮੇਂ-ਸਮੇਂ ਤੇ ਛਾਪਾ ਮਾਰ ਕੇ ਬਿਨਾ ਸਰਟੀਫਿਕੇਟ ਮਾਪ-ਤੋਲ ਯੰਤਰਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਤੇ ਠੱਗੀ-ਬਾਜੀ ਦਾ ਕੇਸ ਅਤੇ ਚਲਾਣ ਕਟਿਆ ਜਾਂਦਾ ਹੈ। ਮੰਡੀਆਂ ਅਤੇ ਹੋਰ ਸਾਰੇ ਅਦਾਰੇ ਜੋ ਮਾਪ-ਤੋਲ ਯੰਤਰਾਂ ਦੀ ਵਰਤੋਂ ਕਰਦੇ ਹਨ, ਨੂੰ ਆਪਣੇ ਮਾਪ-ਤੋਲ ਯੰਤਰਾਂ ਨੂੰ ਪਾਸ ਕਰਵਾਉਣਾ ਜਰੂਰੀ ਹੈ। ਦੁਕਾਨਦਾਰਾਂ ਵਲੋਂ ਇਸ ਨੋਟੀਫਿਕੇਸ਼ਨ ਦੇ ਆਉਣ ਤੋਂ ਬਾਅਦ ਕਾਫੀ ਰੋਸ ਪਾਇਆ ਜਾ ਰਿਹਾ ਹੈ.